ਬਚਪਨ…ਇੱਕ ਐਸਾ ਸੁਹਾਵਣਾ ਪਲ ਜੋ ਕਦੇ ਮੁੜ ਕੇ ਨਹੀਂ ਆਉਂਦਾ, ਪਰ ਹਮੇਸ਼ਾ ਦਿਲ ਵਿਚ ਵੱਸਿਆ ਰਹਿੰਦਾ ਹੈ। ਉਹ ਦਿਨ ਜਦੋ ਨਾ ਕੋਈ ਚਿੰਤਾ ਸੀ, ਨਾ ਕੋਈ ਟੈਂਸ਼ਨ। ਸਵੇਰੇ ਉਠ ਕੇ ਸਕੂਲ ਜਾਣਾ, ਮਾਂ ਦੀਆਂ ਚੀਖਾਂ, ਪਿਤਾ ਦੀਆਂ ਸਲਾਹਾਂ, ਅਤੇ ਦੋਸਤਾਂ ਨਾਲ ਖੇਡਾਂ 'ਚ ਗੁਜ਼ਰਦੇ ਵੇਲੇ – ਇਹ ਸਭ ਯਾਦਾਂ ਅੱਜ ਵੀ ਦਿਲ ਨੂੰ ਰੋਮਾਂਚਤ ਕਰ ਦਿੰਦੀਆਂ ਹਨ
ਗਲੀ ਦੇ ਕੋਨੇ 'ਤੇ ਗੁਲੀਆਂ ਖੇਡਣੀਆਂ, ਰੱਬੜ ਦੀ ਗੇਂਦ ਨਾਲ ਕ੍ਰਿਕਟ, ਰੇਤ 'ਚ ਘਰ ਬਣਾਉਣਾ, ਤੇ ਛੁਪਣ-ਛੁਪਾਈ ਖੇਡਣਾ – ਇਹਨਾਂ ਸਾਰਿਆਂ ਪਲਾਂ ਦੀ ਆਪਣੀ ਹੀ ਖਾਸ ਮਹਿਕ ਸੀ।
ਟਿੱਕੀ, ਆਇਸਕ੍ਰੀਮ, ਗੰਨੇ ਵਾਲਾ ਰਸ, ਤੇ ਪੈਸਿਆਂ ਦੀ ਥੋੜ੍ਹੀ ਜਿਹੀ ਖੁਸ਼ੀ – ਇਹ ਸਾਰੀਆਂ ਚੀਜ਼ਾਂ ਅੱਜ ਵੀ ਬਹੁਤ ਮਹਿੰਗੀਆਂ ਲੱਗਦੀਆਂ ਨੇ, ਪਰ ਉਸ ਵੇਲੇ ਇਹੀ ਦੁਨੀਆਂ ਦੀ ਸਭ ਤੋਂ ਵੱਡੀ ਦੌਲਤ ਸੀ।
ਸਕੂਲ ਦੀਆਂ ਯਾਦਾਂ ਤਾਂ ਅਜਿਹੀਆਂ ਹਨ ਜੋ ਸਾਰੀ ਉਮਰ ਸਾਥ ਨਹੀਂ ਛੱਡਦੀਆਂ। ਮਾਸਟਰ ਜੀ ਦੀਆਂ ਡਾਂਟਾਂ, ਕਲਾਸ 'ਚ ਮਸਤੀ, ਅਤੇ ਲੰਚ ਟਾਈਮ 'ਚ ਦੋਸਤਾਂ ਦੇ ਖਾਣੇ ਚੁਰਾਣਾ – ਇਹ ਸਭ ਕੁਝ ਅੱਜ ਇੱਕ ਸੁਪਨੇ ਵਾਂਗ ਲੱਗਦਾ ਹੈ।
ਬਚਪਨ ਇੱਕ ਐਸਾ ਸੋਨਾ ਯੁੱਗ ਸੀ ਜਿਸਨੂੰ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ। ਜਿੰਦਗੀ ਦੇ ਇਨ੍ਹਾਂ ਨਿਰਲੇਪ ਪਲਾਂ ਨੇ ਸਾਨੂੰ ਖੁਸ਼ ਰਹਿਣਾ ਸਿਖਾਇਆ ਸੀ।
ਇਸ ਕਿਤਾਬ ਰਾਹੀ ਅਸੀ ਤੁਹਾਨੂੰ ਮੁੜ ਤੋ ਉਸ ਬਚਪਨ ਦੀ ਯਾਦ ਦਿਲਵਾਈ ਹੈ।
No of pages :- 88+
Language :- Punjabi
Download Format :- PDF
Description :- ਇਸ ਕਿਤਾਬ ਵਿੱਚ ਅਸੀ ਬਚਪਨ ਦੀਆਂ ਚੋਥੀ, ਪੰਜਵੀ, ਛੇਵੀ ਕਲਾਸ ਦੀਆਂ ਪੰਜਾਬੀ ਦੀਆਂ ਕਿਤਾਬਾਂ ਵਿੱਚ ਆਉਣ ਵਾਲੀਆਂ ਕਹਾਣੀਆਂ ਨੂੰ ਲਿਖਿਆ ਹੈ। ਇਨ੍ਹਾਂ ਕਹਾਣੀਆਂ ਨੂੰ ਪੜ੍ਹਕੇ ਤੁਸੀ ਆਪਣੇ ਬਚਪਨ ਨੂੰ ਦੁਬਾਰਾ ਚੇਤੇ ਕਰ ਸਕਦੇ ਹੋ।
Content:-
1- ਪੂੜੀ ਕੜ੍ਹਾਹੀ ਚੋਂ ਭੱਜ ਗਈ
2- ਗੱਗੂ
3- ਮੋਤੀ
4- ਅਭੁੱਲ ਯਾਦਾਂ
5- ਛਾਂ ਦਾ ਮੁੱਲ
6- ਚੌਕਸੀ
7- ਇਸ ਘੋੜੇ ਦੀਆਂ ਵਾਗਾਂ ਫੜੋ
8- ਘਰ ਤੇ ਸਮੁੰਦਰ
9- ਕਿਲਾ ਰਾਇਪੁਰ ਦਾ ਖੇਡ ਮੇਲਾਂ
10- ਪਾਂਡੀ ਪਾਤਸ਼ਾਹ
11- ਪਹਾੜ ਤੇ ਗਾਲ੍ਹੜ
12- ਰਾਹ ਦਾ ਪੱਥਰ
13- ਸਤਰੰਗੀ ਤਿਤਲੀ
14- ਅੰਮੜੀ ਦਾ ਵਿਹੜਾ
15- ਅਨੰਦਪੁਰ ਸਾਹਿਬ
16- ਅਸਲੀ ਸਿੱਖਿਆ
17- ਬਾਬਾ ਜੀਵਣ ਸਿੰਘ ਜੀ
18- ਬਾਜ਼ੀਗਰ ਤੇ ਬਾਜ਼ੀ
19- ਬੀਬੀ ਭਾਨੀ
20- ਚਿੜੀ, ਰੁੱਖ, ਬਿੱਲੀ ਤੇ ਸੱਪ
21- ਗੁਲਾਬ ਦਾ ਫੁੱਲ
22- ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼
23- ਨਿੱਕੀ ਨਿੱਕੀ ਕਣੀ ਦਾ ਮੀਹ ਪਿਆਂ ਪੈਦਾ
24- ਨਿਸ਼ਾਨਾ
25- ਰੇਸ਼ਮ ਦਾ ਕੀੜਾ
26- ਸੰਘੋਲ
27- ਸਿਆਣੀ ਗੱਲ